ਰੂਹ ਨਾਲੋਂ ਜੁਦਾਈ

ਫੜ੍ਹ ਹੱਥ ਵਿੱਚ ਕਲਮ,
ਖੁਦ ਨੂੰ ਸਿਪਾਹੀ ਮੰਨਦਾ ਹਾਂ।

ਖੂਨ ਤੋੰ ਵੀ ਵੱਡੇ ਕੰਮ ਕਰ ਜਾਂਦੀ,

ਜਿਸਨੂੰ ਸਿਆਹੀ ਮੰਨਦਾ ਹਾਂ।

ਲੋਕ ਕਹਿੰਦੇ ਹਨ ਦਾਨਿਸ਼ਵਰੀ,

ਜਿਸ ਨੂੰ ਤਬਾਹੀ ਮੰਨਦਾ ਹਾਂ।

ਕੁਛ ਹਰਫ਼ ਕਾਗਜ਼ ਤੇ ਪਿਰੋ ਕੇ,

ਖੁਦ ਨੂੰ ਇਲਾਹੀ ਮੰਨਦਾ ਹਾਂ।
ਏਥੇ ਹਰ ਕੋਈ ਹੀ ਸ਼ਾਇਰ ਹੈ,

ਇਸ ਨੂੰ ਫਿਜ਼ਾਈ ਮੰਨਦਾ ਹਾਂ।

ਹਰ ਕਲਮ ਚੋੰ ਨਿਕਲੇ ਲਫ਼ਜ਼ਾਂ ਨੂੰ,

ਅੱਜ ਤੱਕ ਰੁਬਾਈ ਮੰਨਦਾ ਹਾਂ।

ਦੇਖੀਂ ਰੁਕੇ ਨਾ ਕਲਮ ਤੇਰੀ,

ਮੈਂ ਇਸ ਨੂੰ ਰੂਹ ਨਾਲੋਂ ਜੁਦਾਈ ਮੰਨਦਾ ਹਾਂ।

Advertisements